Integrity Score 100
No Records Found
👍
ਫੀਫਾ ਫੁਟਬਾਲ ਕੱਪ ਕਤਰ-2022 ਦੇ ਰੌਚਕ ਕਿੱਸੇ
ਸੁਖਵਿੰਦਰਜੀਤ ਸਿੰਘ ਮਨੌÑਲੀ
:- ਫੁਟਬਾਲ ਵਿਸ਼ਵ ਕੱਪ ਕਤਰ ’ਚ ਫੀਫਾ ਵਲੋਂ ਮੈਚ ਫਿਕਸਿੰਗ
ਨੂੰ ਠੱਲ੍ਹ ਪਾਉਣ ਲਈ ਐਫਬੀਆਈ ਦਾ ਮੱਦਦ ਲਈ ਜਾ
ਰਹੀ ਹੈ। ਫੀਫਾ ਅਨੁਸਾਰ ਕਤਰ ਵਿਸ਼ਵ ਕੱਪ ’ਤੇ 100
ਵਿਲੀਅਨ ਡਾਲਰ ਭਾਵ (8.17 ਲੱਖ ਕਰੋੜ ਰੁਪਏ) ਤੋਂ ਵੱਧ
ਰਾਸ਼ੀ ਦਾਅ ’ਤੇ ਲੱਗੀ ਹੋਈ ਹੈ। ਇਸ ਕਰਕੇ ਫੀਫਾ
ਵਲੋਂ ਮੈਚ ਫਿਕਸਿੰਗ ਰੋਕਣ ਲਈ ਪਹਿਲੀ ਵਾਰ ਟਾਸਕ
ਫੋਰਸ ਦਾ ਗਠਨ ਕੀਤਾ ਗਿਆ ਹੈ, ਜਿਸ ’ਚ ਬੈਟਿੰਗ ਮਾਰਕੀਟ
ਮਾਨੀਟਰ ਕਰਨੇ ਵਾਲੀ ਇੰਟਰਨੈਸ਼ਨਲ ਫਰਮ ਸਪੋਟ੍ਰਰਡਾਰ,
ਇੰਟਰਪੋਲ, ਇੰਟਰਨੈਸ਼ਨਲ ਬੈਟਿੰਗ ਇੰਟੀਗਰਿਟੀ
ਐਸੋਸੀਏਸ਼ਨ ਤੇ ਐਡਵੀਆਈ ਨੂੰ ਸ਼ਾਮਲ ਕੀਤਾ ਗਿਆ
ਹੈ। ਇਹ ਵਰਲਡ ਕੱਪ ਦੇ ਗਰੁੱਪ ਮੈਚ ਤੋਂ ਲੈ ਕੇ
ਕੁਆਟਰਫਾਈਨਲ ਤੇ ਸੈਮੀਫਾਈਨਲ ਦੇ ਹਰ ਮੈਚ ’ਤੇ ਕਾਂ
ਅੱਖ ਰੱਖਣਗੀਆਂ। ਇਹ ਟਾਸਕ ਫੋਰਸ ਤਾਂ ਮੈਚ ਰੈਫਰੀ
ਤੱਕ ਵਲੋਂ ਖੇਡਦੇ ਸਮੇਂ ਵਿਖਾਏ ਜਾਂਦੇ ਹਰੇ, ਪੀਲੇ ਤੇ
ਲਾਲ ਕਾਰਡਾਂ ’ਤੇ ਵੀ ਪੈਨੀ ਨਜ਼ਰ ਰੱਖਣੀਆਂ।
ਸਪੋਟ੍ਰਰਡਾਰ ਦੇ ਬੁਲਾਰੇ ਦਾ ਕਹਿਣਾ ਹੈ ਕਿ ਲੰਘੇ ਕੁੱਝ
ਸਾਲਾਂ ’ਚੋਂ ਕਰੀਬ 600 ਫੁਟਬਾਲ ਮੈਚ ਅਜਿਹੇ ਖੇਡੇ ਗਏ
ਹਨ, ਜਿਨ੍ਹਾਂ ਨੂੰ ਸ਼ੱਕ ਦੀ ਨਿਗ੍ਹਾ ਨਾਲ ਵੇਖਿਆ ਗਿਆ ਹੈ ਪਰ
ਰਾਹਤ ਦੀ ਗੱਲ ਇਹ ਹੈ ਕਿ ਇਨ੍ਹਾਂ ਮੈਚਾਂ ’ਚ ਕੁੱਝ ਨੂੰ
ਛੱਡ ਕੇ ਬਾਕੀ ਮੈਚ ਛੋਟੀਆਂ-ਮੋਟੀਆਂ ਫੁਟਬਾਲ ਲੀਗਾਂ
ਨਾਲ ਸਬੰਧਤ ਸਨ।
:- ਕਤਰ ਵਿਸ਼ਵ ਕੱਪ ’ਚ ਪੁਰਸ਼-ਮਹਿਲਾਵਾਂ ਖਾਸਕਰ ਮਹਿਲਾਵਾਂ
ਨੂੰ ਪਬਲਿਕ ਥਾਵਾਂ ’ਚ ਵਿਚਰਦਿਆਂ ਡਰੈਸ ਕੋਡ ਦੀ ਪਾਲਣਾ
ਕਰਨੀ ਹੋਵੇਗੀ। ਇਸ ਕੋਡ ’ਚ ਮਹਿਲਾਵਾਂ ਮੋਢੇ ਦਿਖਾਉਣ
ਵਾਲੇ ਅਤੇ ਛੋਟੀ ਸਕਰਟਸ ਨਹੀਂ ਪਹਿਨ ਸਕਣਗੀਆਂ। ਇਸ
ਤੋਂ ਇਲਾਵਾ ਪੁਰਸ਼ ਤੇ ਮਹਿਲਾਵਾਂ ਨੂੰ ਸਰਕਾਰੀ ਇਮਾਰਤਾਂ
ਵਿਜ਼ਟ ਕਰਨ ਸਮੇਂ, ਸਿਹਤ ਸਹੂਲਤਾਂ ਲੈਣ ਸਮੇਂ ਤੇ ਮਾਲਜ਼ ਆਦਿ
’ਚ ਖਰੀਦੋ-ਫਰੋਖਤ ਕਰਨ ਸਮੇਂ ਸਮਾਲ ਸ਼ਰਟਸ ਤੇ ਸਲੀਵਲੈਸ
ਕੱਪੜੇ ਨਹੀਂ ਪਹਿਨਣ ਦੀ ਇਜਾਜ਼ਤ ਨਹੀਂ ਹੋਵੇਗੀ।
:- ਕਤਰ ਵਰਲਡ ਕੱਪ ਟੂਰਨਾਮੈਂਟ ’ਚ ਅਮਰੀਕਾ ਦੀ ਸੌਕਰ
ਟੀਮ ਦੂਜੀਆਂ ਸਾਰੀਆਂ ਟੀਮਾਂ ’ਚੋਂ ਯੰਗ ਖਿਡਾਰੀਆਂ
ਨਾਲ ਲੈਸ ਹੈ, ਜਿਸ ਦੀ ਔਸਤ ਉਮਰ 24.5 ਸਾਲ ਹੈ। ਇਸ ਦੇ
ਉਲਟ ਅਰਜਨਟੀਨੀ ਫੁਟਬਾਲ ਖਿਡਾਰੀ ਸਭ ਤੋਂ ਉਮਰਦਰਾਜ
ਹਨ, ਜਿਨ੍ਹਾਂ ਦੀ ਅਨੁਮਾਨ ਔਸਤ ਉਮਰ 27.7 ਸਾਲ ਆਂਕੀ ਗਈ ਹੈ।
:- ਅਰਜਨਟੀਨਾ ਦੇ ਮਹਾਨ ਸਟਰਾਈਕਰ ਮੈਸੀ ਦੀ ਖੇਡ ਦੇ
ਰੰਗ ਹੀ ਨਿਆਰੇ ਨਹੀਂ ਹਨ ਸਗੋਂ ਬੇਸ਼ੁਮਾਰ ਧਨ-ਦੌਲਤ ਨਾਲ
ਮਾਲਾ-ਮਾਲ ਮੈਸੀ ਦੇ ਸ਼ੌਕ ਵੀ ਅਵੱਲੇ ਹਨ। ਕਤਰ ਦੀ
ਰਾਜਧਾਨੀ ਦੋਹਾ ’ਚ ਆਉਣ ਵਾਲੇ ਅਰਜਨਟੀਨਾ ਦੀ
ਫੁਟਬਾਲ ਟੀਮ ਦੇ ਜਹਾਜ਼ ਦੇ ਬਾਹਰੀ ਹਿੱਸੇ ਨੂੰ ਸਟਾਰ
ਖਿਡਾਰੀ ਮੈਸੀ ਦੀਆਂ ਫੋਟੋਆਂ ਨਾਲ ਸਜਾਇਆ ਗਿਆ ਸੀ।