Integrity Score 100
No Records Found
No Records Found
ਫੀਫਾ ਵਰਲਡ ਕੱਪ ਦੇ ਖੇਡੇ ਜਾ ਚੁੱਕੇ 21 ਟੂਰਨਾਮੈਂਟਾਂ ਦੇ ਕੁੱਝ ਰੌਚਕ ਤੱਥ - Interesting facts about FIFA World Cup - Part 2
ਸੁਖਵਿੰਦਰਜੀਤ ਸਿੰਘ ਮਨੌਲੀ
-: ਆਲਮੀ ਫੁਟਬਾਲ ਕੱਪ ਦੁਨੀਆਂ ’ਚ ਖੇਡੀਆਂ ਜਾਂਦੀਆਂ ਦੂਜੀਆਂ ਸਾਰੀਆਂ ਖੇਡਾਂ ਤੋਂ ਪ੍ਰਸਿੱਧ ਖੇਡ ਵੰਨਗੀ ਹੈ। ਇਸ ਸਮੇਂ ਇਸ ਗਲੋਬਲ ਸੌਕਰ ਟੂਰਨਾਮੈਂਟ ਦੀ ਜਥੇਬੰਦੀ ਫੀਫਾ ਦੇ ਮੈਂਬਰ ਦੇਸ਼ਾਂ ਦੀ ਕੁੱਲ ਗਿਣਤੀ 211 ਹੈ। ਫੁਟਬਾਲ ਦੀ ਸੰਸਥਾ ਫੀਫਾ ਏਨੀ ਤਾਕਤਵਰ ਹੈ ਕਿ ਇਸ ਵਲੋਂ ਮਾਨਤਾ ਪ੍ਰਾਪਤ ਦੇਸ਼ਾਂ ਦੀ ਗਿਣਤੀ ਤਾਂ ਸੰਯੁਕਤ ਰਾਸ਼ਟਰ ਸੰਘ (ਯੂਐਨਓ) ਦੇ 193 ਮੈਂਬਰ ਦੇਸ਼ਾਂ ਦੇ ਮੁਕਾਬਲੇ ਵੀ 18 ਵੱਧ ਹੈ।
-: ਦੁਨੀਆਂ ਦੇ 27 ਕਰੋੜ ਲੋਕ ਫੁਟਬਾਲ ਖੇਡਦੇ ਹਨ। ਇਸ ਦਾ ਅਰਥ ਹੈ ਕਿ ਸੰਸਾਰ ’ਚ 25 ਇਨਸਾਨਾਂ ’ਚੋਂ ਇਕ ਫੁਟਬਾਲ ਖਿਡਾਰੀ ਹੈ। ਯੂਰਪ ਤੇ ਅਮਰੀਕਾ ਵਿਚ ਤਾਂ ਹਰ 6 ਵਿਅਕਤੀਆਂ ਵਿਚੋਂ ਇਕ ਫੁਟਬਾਲ ਖੇਡਦਾ ਹੈ।
-: ਇਕ ਅਨੁਮਾਨ ਅਨੁਸਾਰ ਟੋਕਿਓ-2020 ਹੋਣ ਵਾਲੀਆਂ ਓਲੰਪਿਕ ਖੇਡਾਂ ’ਚ ਖੇਡੇ ਜਾਣ ਵਾਲੇ 33 ਖੇਡ ਵੰਨਗੀਆਂ 3.8 ਅਰਬ ਖੇਡ ਪ੍ਰੇਮੀਆਂ ਵੇਖੀਆਂ ਸਨ ਜਦਕਿ ਕੁੱਝ ਦਿਨਾਂ ਬਾਅਦ ਕਤਰ ’ਚ ਨਵੰਬਰ-20 ਤੋਂ ਦਸੰਬਰ-18 ਤੱਕ ਖੇਡੀ ਜਾਣ ਵਾਲੀ ਫੁਟਬਾਲ ਦੀ ਵੰਨਗੀ ਦੇ ਵਿਸ਼ਵ ਫੁਟਬਾਲ ਕੱਪ ਦੇ ਗਵਾਹ 4.9 ਅਰਬ ਫੁਟਬਾਲ ਪ੍ਰਸੰਸਕ ਬਣਨਗੇ ਭਾਵ 480 ਕਰੋੜ ਫੁਟਬਾਲ ਫੈਨਜ਼ ਇਸ ਮੈਗਾ ਟੂਰਨਾਮੈਂਟ ਦੇ ਨਜ਼ਾਰਿਆਂ ਨੂੰ ਅੱਖੀਂ ਤੱਕਣਗੇ।
-: ਇਹੀ ਨਹੀਂ, ਦੂਜੀਆਂ ਖੇਡਾਂ ਦੇ ਮੁਕਾਬਲੇ ਫੁਟਬਾਲ ਕਲੱਬ ਲੀਗ ਸੰਸਾਰ ਦਾ ਸਭ ਮੇਜਰ ਟੂਰਨਾਮੈਂਟ ਹੈ। ਵਿਸ਼ਵ-ਵਿਆਪੀ ਸੌਕਰ ਲੀਗ ਖੇਡਣ ਵਾਲੇ ਵੱਖ-ਵੱਖ ਦੇਸ਼ਾਂ ਦੇ 500 ਤੋਂ ਜ਼ਿਆਦਾ ਫੁਟਬਾਲ ਕਲੱਬਜ਼ ਫੀਫਾ ਕੋਲ ਰਜਿਸਟਰਡ ਹਨ।
-: ਰੂਸ-2018 ਤੱਕ ਖੇਡੇ ਗਏ ਵਿਸ਼ਵ ਫੁਟਬਾਲ ਕੱਪ ਦੇ 21 ਟੂਰਨਾਮੈਂਟਾਂ ’ਚ ਵੱਖ-ਵੱਖ ਦੇਸ਼ਾਂ ਦੇ 7829 ਫੁਟਬਾਲ ਖਿਡਾਰੀ ਫੀਫਾ ਵਰਲਡ ਕੱਪ ਜਿੱਤਣ ਲਈ ਮੈਦਾਨ ’ਚ ਨਿੱਤਰ ਚੁੱਕੇ ਹਨ, ਜਿਨ੍ਹਾਂ ’ਚ 190 ਫੁਟਬਾਲ ਖਿਡਾਰੀਆਂ ਦਾ ਚਰਚਿਤ ਨਾਮ ਕਾਰਲੋਸ, ਜੋਸ ਤੇ ਲੂਈਸ ਹੈ। ਸਭ ਤੋਂ ਜ਼ਿਆਦਾ 72 ਕਾਰਲੋਸ ਨਾਮ ਦੇ ਵੱਖ-ਵੱਖ ਦੇਸ਼ਾਂ ਦੇ ਖਿਡਾਰੀਆਂ ਨੇ ਫੀਫਾ ਕੱਪ ਖੇਡਣ ਦਾ ਜੱਸ ਖੱਟਿਆ ਜਦਕਿ ਦੂਜੇ ਤੇ ਤੀਜੇ ਨੰਬਰ ’ਤੇ ਜੋਸ ਨਾਮ ਦੇ 59 ਤੇ ਲੂਈਸ ਨਾਮ ਦੇ 56 ਫੁਟਬਾਲਰ ਸੰਸਾਰ ਫੁਟਬਾਲ ਕੱਪ ਖੇਡਣ ਦਾ ਕਰਿਸ਼ਮਾ ਕਰ ਚੁੱਕੇ ਹਨ।