Integrity Score 100
No Records Found
No Records Found
ਸੁਖਵਿੰਦਰਜੀਤ ਸਿੰਘ ਮਨੌਲੀ
ਫੀਫਾ ਵਰਲਡ ਕੱਪ ’ਚ ਆਪਣੀ ਹੀ ਟੀਮ ’ਤੇ ਆਤਮਘਾਤੀ ਗੋਲ ਦਾਗਣ ਵਾਲੇ ਖਿਡਾਰੀਆਂ ਦਾ ਵੇਰਵਾ
1. ਮੈਨੂਅਲ ਰੋਸਾਸ ਸਾਂਚੇਜ਼: ਮੈਕਸਿਕੋ ਸਿਟੀ ’ਚ ਅਪਰੈਲ 17, 2012 ਨੂੰ ਜਨਮੇਂ ਰੋਸੈਸ ਸਾਂਚੇਜ਼ ਫੀਫਾ ਕੱਪ ਦੇ ਇਤਿਹਾਸ
’ਚ ਪਹਿਲਾ ਖਿਡਾਰੀ ਹੈ, ਜਿਸ ਨੂੰ ਛੋਟੀ ਉਮਰੇ ਉਰੂਗੁਏ ,ਚ 1930 ’ਚ ਖੇਡੇ ਗਏ ਫੀਫਾ ਕੱਪ ’ਚ ਅਰਜਨਟੀਨਾ
ਖਿਲਾਫ ਪੈਨਲਟੀ ਸ਼ੂਟ ਤੋਂ ਪਹਿਲਾ ਗੋਲ ਕਰਨ ਵਾਲਾ ਖਿਡਾਰੀ ਨਾਮਜ਼ਦ ਹੋਇਆ। ਦੂਜਾ ਪਲੇਠਾ ਮਨਹੂਸ ਰਿਕਾਰਡ
ਰੋਸਾਸ ਸਾਂਚੇਜ਼ ਨੇ ਚਿੱਲੀ ਵਿਰੁੱਧ ਖੇਡਦੇ ਹੋਏ 51ਵੇਂ ਮਿੰਟ ’ਚ ਆਪਣੀ ਟੀਮ ’ਤੇ ਆਤਮਘਾਤੀ ਗੋਲ ਕਰਕੇ ਆਪਣੇ
ਨਾਮ ਦਰਜ ਕਰਵਾਇਆ। ਰੋਸਾਸ ਸਾਂਚੇਜ਼ ਦਾ ਭਰਾ ਫੀਲਿਪੀ ਰੋਸਾਸ ਵੀ ਰੋਸਾਸ ਸਾਂਚੇਜ਼ ਨਾਲ ਫੀਫਾ ਕੱਪ ਖੇਡਣ ਲਈ
ਉਰੂਗੁਏ ਦੇ ਮੈਦਾਨ ’ਚ ਨਿੱਤਰਿਆ। ਦੋਵੇਂ ਭਰਾਵਾਂ ਨੇ ਕਲੱਬਜ਼ ਫੁਟਬਾਲ ’ਚ ਐਟਲਾਂਟਾ ਐਫਸੀ ਦੀ ਟੀਮ ਦੀ
ਨੁਮਾਇੰਦਗੀ ਕੀਤੀ। ਫੁਟਬਾਲ ਹਲਕਿਆਂ ’ਚ ਚੈਕਿਊਟਾਸ ਦੇ ਨਿੱਕ ਨਾਂ ਨਾਲ ਮਸ਼ਹੂਰ ਹੋਏ ਡਿਫੈਂਡਰ ਰੋਸਾਸ ਸਾਂਚੇਜ਼
ਫਰਵਰੀ 20, 1989 ’ਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ।
2. ਇਰੰਸਟ ਲੋਰਟਸਚਰ: ਸਵਿਟਜ਼ਰਲੈਂਡ ਦੀ ਫੁਟਬਾਲ ਟੀਮ ਦਾ ਅਟੈਕਿੰਗ ਮਿੱਡਫੀਲਡਰ ਇਰੰਸਟ ਲੋਰਟਸਚਰ ਫਰਾਂਸ-1938 ਦੇ ਤੀਜੇ ਆਲਮੀ ਫੀਫਾ ਕੱਪ ਅਡੀਸ਼ਨ ’ਚ ਜਰਮਨੀ ਵਿਰੁੱਧ 9 ਜੂਨ ਨੂੰ ਖੇਡੇ ਮੈਚ ’ਚ 22ਵੇਂ ਮਿੰਟ ’ਚ ਸੈਲਫ ਗੋਲ ਕਰਨ ਵਾਲਾ
ਦੁਨੀਆਂ ਦਾ ਦੂਜਾ ਖਿਡਾਰੀ ਨਾਮਜ਼ਦ ਹੋਇਆ। ਨਵੰਬਰ 11,1993 ਨੂੰ ਇਸ ਫਾਨੀ ਸੰਸਾਰ ਤੋਂ ਰੁਖਸਤ ਹੋਣ ਵਾਲੇ ਇਰੰਸਟ
ਨੇ ਨੈਸ਼ਨਲ ਟੀਮ ਲਈ 21 ਮੈਚ ਖੇਡੇ ਪਰ ਬਦਕਿਸਮਤੀ ਇਹ ਰਹੀ ਕਿ ਕਰੀਅਰ ਦੌਰਾਨ ਇਕੋ ਗੋਲ ਕੀਤਾ ਜੋ
ਆਤਮਘਾਤੀ ਗੋਲ ਵਜੋਂ ਉਸ ਦੇ ਖਾਤੇ ’ਚ ਜਮ੍ਹਾਂ ਹੋਇਆ। ਰੋਮਾਨੀਆ ’ਚ ਮਾਰਚ 15, 2013 ’ਚ ਜਨਮੇ ਸੇਰਵੇਟੀ
ਫੁਟਬਾਲ ਕਲੱਬ ਦੇ ਸਵਿਸ ਖਿਡਾਰੀ ਨੂੰ 1934 ਤੋਂ 1943 ਤੱਕ ਕੌਮੀ ਟੀਮ ਦੀ ਪ੍ਰਤੀਨਿੱਧਤਾ ਕਰਨ ਦਾ ਹੱਕ ਹਾਸਲ ਹੋਇਆ
3. ਸਵੇਨ ਜੋਕੋਬਸਨ: ਸਵੀਡਨ ਸੌਕਰ ਟੀਮ ਦਾ ਮਿੱਡਫੀਲਡਰ ਸਵੇਨ ਫਰਾਂਸ-1938 ’ਚ ਖੇਡੇ ਗਏ ਤੀਜੇ ਆਲਮੀ ਫੀਫਾ
ਕੱਪ ਅਡੀਸ਼ਨ ’ਚ ਹੰਗਰੀ ਨਾਲ ਜੂਨ-16 ਨੂੰ ਸੈਮੀਫਾਈਨਲ ਖੇਡਦੇ ਹੋਏ 19ਵੇਂ ਮਿੰਟ ’ਚ ਆਤਮਘਾਤੀ ਗੋਲ ਕਰਨ ਵਾਲਾ ਕੁੱਲ ਆਲਮ ਦਾ ਤੀਜਾ ਖਿਡਾਰੀ ਹੈ। 10 ਸਾਲਾ ਕਰੀਅਰ ’ਚ ਕੌਮੀ ਟੀਮ ਲਈ ਇਕ ਗੋਲ ਉਹ ਵੀ ਓਨ ਸਕੋਰ ਕਰਨ ਵਾਲੇ
ਸਵੇਨ ਦੀ ਅਹਿਮ ਮੈਚ ’ਚ ਕੀਤੇ ਗੋਲ ਨਾਲ ਵਤਨ ’ਚ ਬਹੁਤ ਥੂਹ-ਥੂਹ ਹੋਈ। ਇਸੇ ਬਦਨਾਮੀ ਤੇ ਫੁਟਬਾਲ ਪ੍ਰੇਮੀਆਂ ਦੇ
ਗੁੱਸੇ ਦਾ ਸ਼ਿਕਾਰ ਹੋਣ ਦੇ ਡਰੋਂ ਸਵੇਨ ਨੂੰ ਕੁੱਝ ਸਾਲ ਨਮੋਸ਼ੀ ’ਚ ਗੁਜ਼ਾਰਨ ਲਈ ਮਜਬੂਰ ਹੋਣਾ ਪਿਆ। ਅਪਰੈਲ17, 1914 ’ਚ
ਗੋਟੇਬੋਰਗ ’ਚ ਪੈਦਾ ਹੋਏ ਸਵੇਨ ਜੋਕੋਬਸਨ 9 ਜੁਲਾਈ 1993 ਨੂੰ ਇਸ ਸੰਸਾਰ ਤੋਂ ਕੂਚ ਕਰ ਗਿਆ।