Integrity Score 100
No Records Found
No Records Found
FIFA OWN GOAL SCORER PLAYER PART-3
ਫੀਫਾ ਵਰਲਡ ਕੱਪ ’ਚ ਆਪਣੀ ਹੀ ਟੀਮ ’ਤੇ ਆਤਮਘਾਤੀ ਗੋਲ ਦਾਗਣ ਵਾਲੇ ਖਿਡਾਰੀਆਂ ਦਾ ਵੇਰਵਾ
ਸੁਖਵਿੰਦਰਜੀਤ ਸਿੰਘ ਮਨੌਲੀ
6. ਰਾਓਲ ਕਰਡੇਨਸ: ਮੈਕਸਿਕੋ ਦੀ ਸੌਕਰ ਟੀਮ ਲਈ ਸਵਿਟਜ਼ਰਲੈਂਡ-1954, 1958 ਤੇ 1962 ਦੇ ਲਗਾਤਾਰ ਤਿੰਨ
ਸੰਸਾਰ ਫੁਟਬਾਲ ਖੇਡਣ ਵਾਲੇ ਰਾਓਲ ਕਾਰਡੀਨਸ ਦਾ ਜਨਮ 30 ਅਕਤੂਬਰ, 1928 ’ਚ ਮੈਕਸਿਕੋ ਸਿਟੀ ’ਚ ਹੋਇਆ।
ਮੈਕਸਿਕੋ-1970 ਦੇ ਆਲਮੀ ਕੱਪ ’ਚ ਕੌਮੀ ਟੀਮ ਦੇ ਚੀਫ ਕੋਚ ਰਹੇ ਰਾਓਲ ਵਲੋਂ ਸਵਿਟਜ਼ਰਲੈਂਡ-1954 ਦੇ ਫੀਫਾ ਕੱਪ
’ਚ ਫਰਾਂਸ ਨਾਲ 19 ਜੂਨ ਨੂੰ ਖੇਡੇ ਗਏ ਪਹਿਲੇ ਰਾਊਂਡ ਦੇ ਮੈਚ ’ਚ ਸੈਕਿੰਡ ਹਾਫ ਦੇ 46ਵੇਂ ਕੀਤਾ ਗਿਆ ਸੈਲਫ ਗੋਲ
ਸਾਰੀ ਉਮਰ ਉਸ ਦੇ ਗਲੇ ਦੀ ਹੱਡੀ ਬਣਿਆ ਰਿਹਾ। ਰਾਓਲ ਕਾਰਡੀਨਸ ਡੀ ਲਾ ਵੇਗਾ 87 ਸਾਲਾ ਉਮਰ ’ਚ 26 ਮਾਰਚ,
2016 ’ਚ ਇਸ ਦੁਨੀਆਂ ਨੂੰ ਬਾਇ-ਬਾਇ ਕਹਿ ਗਿਆ।
7. ਇਵਿਕਾ ਹੌਰਵਾਟ:ਨੈਸ਼ਨਲ ਟੀਮ ਲਈ 60 ਕੌਮਾਂਤਰੀ ਮੈਚਅਤੇ ਬਰਾਜ਼ੀਲ-1950 ਤੇ ਸਵਿਟਜ਼ਰਲੈਂਡ-1954 ਦੇ ਦੋ ਆਲਮੀ
ਫੀਫਾ ਫੁਟਬਾਲ ਕੱਪ ਖੇਡਣ ਵਾਲੇ ਯੂਗੋਸਲਾਵੀਅਨ ਫੁਟਬਾਲਰ ਇਵਿਕਾ ਹੌਰਵਾਟ ਦਾ ਜਨਮ 16 ਜੁਲਾਈ, 1926 ਨੂੰ
ਐਸਸੀਐਸ ਕਿੰਗਡਮ ਦੇ ਸਿਸਾਕ ’ਚ ਹੋਇਆ। ਡਿਨਾਮੋ ਜ਼ਗਰੇਲ ਐਫਸੀ ਦੀ ਟੀਮ ਲਈ 208 ਤੇ ਇੰਟਰੈਕਟ
ਫਰੈਂਕਫਰਟ ਦੀ ਕਲੱਬ ਟੀਮ ਨਾਲ 56 ਮੈਚਾਂ ’ਚ ਹਾਜ਼ਰੀ ਲਵਾਉਣ ਵਾਲੇ ਇਵਿਕਾ ਨੂੰ ਸਵਿਟਜ਼ਰਲੈਂਡ-1954 ਦੇ ਆਲਮੀ
ਫੁਟਬਾਲ ਕੱਪ ’ਚ ਵੈਸਟ ਜਰਮਨੀ ਨਾਲ ਕੁਆਟਰਫਾਈਨਲ ਦੇ ਫਸਟ ਹਾਫ ਦੇ 9ਵੇਂ ਮਿੰਟ ’ਚ ਜੁਲਾਈ-27 ਨੂੰ ਕੀਤੇ ਗਏ ਓਨ
ਗੋਲ ਦੀ ਚੀਸ ਤਾਉਮਰ ਸਤਾਉਂਦੀ ਰਹੀ। ਮੈਦਾਨ ’ਚ ਸੈਂਟਰ ਬੈਕ ਦੀ ਪੁਜ਼ੀਸ਼ਨ ’ਤੇ ਖੇਡਣ ਵਾਲੇ ਅਗਸਤ 27, 2012 ’ਚ
86 ਸਾਲ ਦੀ ਉਮਰ ਭੋਗਣ ਉਪਰੰਤ ਇਸ ਫਾਨੀ ਸੰਸਾਰ ਨੂੰਅਲਵਿਦਾ ਆਖ ਗਿਆ।
8. ਲੂਇਸ ਕਰੂਜ਼:ਫੀਫਾ ਵਰਲਡ ਕੱਪ ਸਵਿਟਜ਼ਰਲੈਂਡ-1954 ’ਚ ਆਸਟਰੀਆ ਦੀ ਟੀਮ ਨਾਲ ਖੇਡੇ ਤੀਜੇ-ਚੌਥੇ ਸਥਾਨ ਦੇ
ਪੁਜ਼ੀਸ਼ਨਲ ਮੈਚ ’ਚ ਉਰੂਗੁਏ ਦੇ ਮਿੱਡਫੀਲਡਰ ਲੂਇਜ਼ ਕਰੂਜ਼ ਨੂੰ ਸੈਕਿੰਡ ਹਾਫ ਦੇ 59ਵੇਂ ਮਿੰਟ ’ਚ ਆਪਣੇ ਹੀ ਪੋਸਟ ’ਚ
ਕੀਤੇ ਗੋਲ ਸਦਕਾ ਖਾਸੀ ਆਲੋਚਨਾ ਦਾ ਸ਼ਿਕਾਰ ਹੋਣਾ ਪਿਆ। ਕਲੱਬ ਨੈਸ਼ਨਲ ਡੀ ਫੁਟਬਾਲ ਵਲੋਂ ਸੀਨੀਅਰ ਕਰੀਅਰ
ਦਾ ਆਗਾਜ਼ ਕਰਨ ਵਾਲੇ ਕਰੂਜ਼ ਲੂਇਸ ਦਾ ਜਨਮ ਅਪਰੈਲ 4,1925 ਹੋਇਆ। ਸਾਲ-1998 ’ਚ ਇਸ ਸੰਸਾਰ ਤੋਂ ਚਲੇ ਜਾਣ ਵਾਲੇ
ਕਰੂਜ਼ ਦੇ ਇਸ ਆਤਮਘਾਤੀ ਗੋਲ ਸਦਕਾ ਉਰੂਗੁਏ ਟੀਮ ਨੂੰ ਤਾਂਬੇ ਦੇ ਮੈਡਲ ਤੋਂ ਵਿਰਵਾ ਰਹਿ ਕੇ ਚੌਥੇ ਸਥਾਨ ਨਾਲ ਸਬਰ
ਕਰਨਾ ਪਿਆ।