Integrity Score 100
No Records Found
Nice post
FIFA OWN GOAL SCORER PLAYER PART-4
ਫੀਫਾ ਵਰਲਡ ਕੱਪ ’ਚ ਆਪਣੀ ਹੀ ਟੀਮ ’ਤੇ ਆਤਮਘਾਤੀ ਗੋਲ ਦਾਗਣ ਵਾਲੇ ਖਿਡਾਰੀਆਂ ਦਾ ਵੇਰਵਾ
ਸੁਖਵਿੰਦਰਜੀਤ ਸਿੰਘ ਮਨੌਲੀ
9. ਇਵਾਨ ਵੱਟਸੋਵ:ਦਸੰਬਰ 14,1939 ’ਚ ਬੁਲਗਾਰੀਆ ਦੇ ਸ਼ਹਿਰ ਗਬਰੋਵੇ ’ਚ ਜਨਮੇ ਇਵਾਨ ਵੱਟਸੋਵ ਨੂੰ ਪੰਜ ਸਾਲਾ ਕੌਮੀ
ਕਰੀਅਰ ’ਚ ਜਿਥੇ 24 ਮੈਚ ਖੇਡਣ ਦਾ ਰੁਤਬਾ ਹਾਸਲ ਹੋਇਆ ਉਥੇ 1957 ਤੋਂ ਸੀਨੀਅਰ ਖੇਡ ਪਾਰੀ ਸ਼ੁਰੂ ਕਰਨ
ਵਾਲੇ ਵੱਟਸੋਵ ਨੂੰ ਬਾਟੇਵ ਪਲੋਵਡਿਵ ਫੁਟਬਾਲ ਕਲੱਬ ਦੀ ਟੀਮ ਵਲੋਂ 214 ਮੈਚ ਖੇਡਣ ਦਾ ਹੱਕ ਹਾਸਲ ਹੋਇਆ। ਫੁਟਬਾਲ ਦੀ
ਸ਼ਾਨਦਾਰ ਪਾਰੀ ਖੇਡਣ ਵਾਲੇ ਇਵਾਨ ਨੂੰ ਇੰਗਲੈਂਡ-1966 ਦੇ ਫੀਫਾ ਵਿਸ਼ਵ ਕੱਪ ’ਚ ਪੁਰਤਗਾਲ ਨਾਲ ਪਹਿਲੇ ਰਾਊਂਡ ਦੇ
ਮੈਚ ਦੌਰਾਨ 17ਵੇਂ ਮਿੰਟ ’ਚ ਕੀਤੇ ਸੈਲਫ ਗੋਲ ਸਦਕਾ ਫੁਟਬਾਲ ਦੇ ਹਲਕਿਆਂ ’ਚ ਖਾਸੀ ਨਾਮੋਸ਼ੀ ਝਾਗਣੀ ਪਈ।
78 ਸਾਲ ਦੀ ਉਮਰ ਭੋਗਣ ਵਾਲੇ ਇਵਾਨ ਦਾ ਪੁੱਤਰ ਵੇਲੀਸਲੋਵ ਵੱਟਸੋਵ ਵੀ ਬੁਲਗਾਰੀਆ ਦਾ ਨੈਸ਼ਨਲ ਫੁਟਬਾਲਰ ਨਾਮਜ਼ਦ
ਹੋਇਆ।
10. ਇਵਾਨ ਦਵੀਡੋਵ:ਇੰਗਲੈਂਡ ’ਚ 1966 ’ਚ ਹੋਏ ਆਲਮੀ ਫੁਟਬਾਲ ਕੱਪ ’ਚ ਬੁਲਗਾਰੀਆ ਦੇ ਖਿਡਾਰੀ ਇਵਾਨ
ਦਵੀਡੋਵ ਵਲੋਂ ਪਹਿਲੇ ਦੌਰ ਦੇ ਮੈਚ ਦੇ ਦੂਜੇ ਹਾਫ ’ਚ 43ਵੇਂ ਮਿੰਟ ’ਚ ਕੀਤੇ ਓਨ ਗੋਲ ਸਦਕਾ ਹੰਗਰੀ ਦੇ
ਖਿਡਾਰੀਆਂ ਦੀ ਖੁਸ਼ੀ ਸਾਂਭੀ ਨਹੀਂ ਸੀ ਰਹੀ। ਗੌਰਤਲਬ ਹੈ ਕਿ ਇੰਗਲੈਂਡ ਦੇ ਇਸ ਫੁਟਬਾਲ ਟੂਰਨਾਮੈਂਟ ’ਚ ਬੁਲਗਾਰੀਅਨ
ਖਿਡਾਰੀਆਂ ਦਾ ਇਹ ਦੂਜਾ ਆਤਮਘਾਤੀ ਗੋਲ ਸੀ। ਬੁਲਗਾਰੀਆ ਲਈ ਇੰਗਲੈਂਡ-1966 ਤੇ ਮੈਕਸਿਕੋ-1970 ਦੇ
ਦੋ ਫੀਫਾ ਵਰਲਡ ਕੱਪ ਖੇਡਣ ਵਾਲੇ ਡਿਫੈਂਡਰ-ਕਮ-ਮਿੱਡਫੀਲਡਰ ਦਵੀਡੋਵ ਦਾ ਜਨਮ ਅਕਤੂਬਰ 10, 1943 ’ਚ ਬੁਲਗਾਰੀਆ ਦੇ
ਸਿਟੀ ਸੋਫੀਆ ’ਚ ਹੋਇਆ। 1971 ’ਚ 29 ਸਾਲ ਦੀ ਉਮਰ ’ਚ ਖੇਡ ਤੋਂ ਰਿਟਾਇਰ ਹੋਣ ਵਾਲੇ ਦਵੀਡੋਵ ਨੇ 1965 ਤੋਂ
1971 ਦੇ ਸੱਤ ਸਾਲਾ ਕੌਮੀ ਕਰੀਅਰ ’ਚ 11 ਮੈਚ ਖੇਡੇ। ਫਰਵਰੀ 19, 2015 ’ਚ ਦੁਨੀਆ ਤੋਂ ਸਦਾ ਲਈ ਚਲੇ ਜਾਣ
ਵਾਲੇ ਦਵੀਡੋਵ ਨੇ ਘਰੇਲੂ ਕਲੱਬ ਸਲੈਵੀਆ ਸੋਫੀਆ ਲਈ 201 ਮੈਚਾਂ ਦੀ ਲੜੀ ’ਚ 12 ਗੋਲ ਕਰਨ ਦਾ ਨਾਮਣਾ ਵੀ ਖੱਟਿਆ।