Integrity Score 100
No Records Found
No Records Found
FIFA OWN GOAL SCORER PLAYER PART-5
ਫੀਫਾ ਵਰਲਡ ਕੱਪ ’ਚ ਆਪਣੀ ਹੀ ਟੀਮ ’ਤੇ ਆਤਮਘਾਤੀ ਗੋਲ ਦਾਗਣ ਵਾਲੇ ਖਿਡਾਰੀਆਂ ਦਾ ਵੇਰਵਾ
ਸੁਖਵਿੰਦਰਜੀਤ ਸਿੰਘ ਮਨੌਲੀ
11. ਜੇਵੀਅਰ ਗੁਜ਼ਮੈਨ:ਮੈਕਸਿਕਨ ਨੈਸ਼ਨਲ ਸੌਕਰ ਟੀਮ ’ਚ 1970 ਤੋਂ 1977 ਤੱਕ ਡਿਫੈਂਡਰ ਦੀ ਪੁਜ਼ੀਸ਼ਨ ’ਤੇ ਖੇਡਣ
ਵਾਲੇ ਪੰਜ ਫੁੱਟ ਪੰਜ ਇੰਚ ਲੰਬੇ ਕੱਦ ਦੇ ਮਾਲਕ ਜੇਵੀਅਰ ਗੁਜ਼ਮੈਨ ਦਾ ਜਨਮ ਜਨਵਰੀ 9,1945 ’ਚ ਹੋਇਆ। ਆਪਣੇ
ਘਰੇਲੂ ਮੈਦਾਨ ’ਤੇ ਇਟਲੀ ਨਾਲ ਜੂਨ-14 ਨੂੰ ਖੇਡੇ ਕੁਆਟਰਫਾਈਨਲ ਦੇ 25 ਮਿੰਟ ’ਚ ਜਦੋਂ ਜੇਵੀਅਰ ਨੇ
ਆਪਣੇ ਹੀ ਪੋਸਟ ’ਚ ਗੋਲ ਮਾਰਿਆ ਤਾਂ ਲੋਕਲ ਫੁਟਬਾਲ ਦਰਸ਼ਕਾਂ ਦਾ ਗੁੱਸਾ ਇਸ ਕਦਰ ਫੁੱਟਿਆ ਕਿ ਮਿੰਟਾਂ-
ਸਕਿੰਟਾਂ ਹੀ ਸਟੇਡੀਅਮ ਖਾਲੀ ਹੋ ਗਿਆ। ਕੋਚਿੰਗ ਕੈਂਪ ਨੇ ਸਮੇਂ ਸਿਰ ਚੌਕਸੀ ਵਰਤਦਿਆਂ ਜੇਵੀਅਰ ਨੂੰ ਤੁਰੰਤ ਹੀ
ਮੈਦਾਨ ਤੋਂ ਬਾਹਰ ਕਰ ਲਿਆ, ਨਹੀਂ ਤਾਂ ਬੋਲ-ਕੁਬੋਲ ਬੋਲਣ ਵਾਲੇ ਮੈਕਸਿਕਨ ਫੁਟਬਾਲ ਪ੍ਰੇਮੀ ਮੈਦਾਨ ’ਚ ਜੇਵੀਅਰ ’ਤੇ
ਜਾਨਲੇਵਾ ਹਮਲਾ ਵੀ ਕਰ ਸਕਦੇ ਸਨ। ਇਸ ਗੋਲ ਦੀ ਬਦੌਲਤ ਸੌਕਰ ਖਿਤਾਬ ਜਿੱਤਣ ਦੀ ਦੌੜ ਤੋਂ ਬਾਹਰ ਹੋਈ ਮੇਜ਼ਬਾਨ
ਟੀਮ ਦੇ ਅਹਿਮ ਖਿਡਾਰੀ ਜੇਵੀਅਰ ਨੂੰ ਇਸ ਆਤਮਘਾਤੀ ਗੋਲ ਦੀ ਬੱਜਰ ਗਲਤੀ ਲਈ ਦੇਸ਼ ਦੇ ਫੁਟਬਾਲ ਪ੍ਰਸੰਸਕਾਂ ਤੋਂ ਹਾਰ
ਦੀ ਜ਼ਿੰਮੇਵਾਰੀ ਓਟਦਿਆਂ ਮੁਆਫੀ ਮੰਗਣੀ ਪਈ। 38 ਕੌਮਾਂਤਰੀ ਮੈਚ ਖੇਡਣ ਵਾਲਾ ਲੈਫਟ ਫੁੱਲ ਬੈਕ ਜੇਵੀਅਰ
ਤਾਉਮਰ ਸੈਲਫ ਗੋਲ ਦਾ ਸੰਤਾਪ ਭੋਗਦਾ ਰਿਹਾ, ਜਿਸ ਕਰਕੇ ਇਸੇ ਹੇਰਵੇ ’ਚ 69 ਸਾਲ ਦੀ ਉਮਰ ’ਚ ਅਗਸਤ 14, 2014 ਨੂੰ
ਉਸ ਦੀ ਮੌਤ ਹੋ ਗਈ।