Integrity Score 100
ਕਤਰ-2022 ਫੀਫਾ ਫੁਟਬਾਲ ਕੱਪ ਤੋਂ ਪਹਿਲਾਂ ਖੇਡੇ ਗਏ 21 ਟੂਰਨਾਮੈਂਟਾਂ ਦੇ ਜੇਤੂ ਵੱਖ-ਵੱਖ ਦੇਸ਼ਾਂ ਦੀਆਂ ਟੀਮਾਂ ਦੇ ਕਪਤਾਨ
ਸਮਝ ਤੋਂ ਪਰੇ ਹੈ ਕਿ ਦੁਨੀਆ ਦੀ ਫੁਟਬਾਲ ਦੇ ਮਸੀਹੇ ਤੇ ਮਹਾਂਬਲੀ ਫੁਟਬਾਲ ਪਲੇਅਰ ਰੋਨਾਲਡੋ ਦੇ ਇਸ ਦੁਖ-ਦਰਦ ਨੂੰ ਕੀ ਸ਼ਬਦ
No Records Found
Nce info, sir
ਵਾਡੀਆ
ਵਾਡੀਆ
Good
ਫੀਫਾ ਵਰਲਡ ਕੱਪ ਦੇ ਰੌਚਕ ਕਿੱਸੇ -
FIFA World Cup Qatar 2022 Interesting Facts
ਸੁਖਵਿੰਦਰਜੀਤ ਸਿੰਘ ਮਨੌਲੀ
-: ਕਤਰ-2022 ਫੀਫਾ ਵਰਲਡ ਕੱਪ ਖੇਡਣ ਵਾਲੀਆਂ 32 ਟੀਮਾਂ ’ਚੋਂ ਇੰਗਲੈਂਡ ਦੀ ਸੌਕਰ ਟੀਮ ਦੀ ਮਾਰਕੀਟ ਵੈਲਿਓ ਸਭ ਤੋਂ ਜ਼ਿਆਦਾ 12,000 ਕਰੋੜ ਰੁਪਏ ਹੈ। ਇਸ ਦੇ ਉਲਟ ਕਤਰ ਫੀਫਾ ਕੱਪ ’ਚ ਨਿੱਤਰਨ ਵਾਲੀ ਸੈਂਟਰਲ ਅਮਰੀਕੀ ਦੇਸ਼ ਕੋਸਟਾ ਰੀਕਾ ਦੀ ਟੀਮ ਸਭ ਤੋਂ ਗਰੀਬ ਭਾਵ 194 ਕਰੋੜ ਮਾਰਕੀਟ ਵੈਲਿਓ ਵਾਲੀ ਸੌਕਰ ਟੀਮ ਨਾਮਜ਼ਦ ਹੋਈ ਹੈ।
-: ਅਰਜਨਟੀਨਾ ਟੀਮ ਕਪਤਾਨ ਲਾਇਨਲ ਮੈਸੀ ਤੇ ਪੁਰਤਗਾਲ ਦਾ ਕਪਤਾਨ ਰੋਨਾਲਡੋ ਕਰਿਸਟੀਆਨੋ ਵਿਸ਼ਵ ਕੱਪ ਖੇਡ ਰਹੇ ਟਾਪ ਦੇ 20 ਅਮੀਰ ਖਿਡਾਰੀਆਂ ਦੀ ਸੂਚੀ ’ਚੋਂ ਬਾਹਰ ਹਨ। ਇੰਗਲੈਂਡ ਟੀਮ ਦਾ 19 ਸਾਲਾ ਮਿੱਡਫੀਲਡਰ ਜੂਡ ਵਿਕਟਰ ਵਿਲੀਅਮ 1700 ਕਰੋੜ ਰੁਪਏ ਮਾਰਕੀਟ ਵੈਲਿਓ ਨਾਲ ਕਤਰ ਫੀਫਾ ਕੱਪ ਖੇਡਣ ਵਾਲੇ 32 ਟੀਮਾਂ ਦੇ 832 ਫੁਟਬਾਲਰਾਂ ’ਚੋਂ ਮੀਰੀ ਖਿਡਾਰੀ ਹੈ।
-: ਕਤਰ ਫੀਫਾ ਕੱਪ ਖੇਡਣ ਵਾਲੀਆਂ 32 ਟੀਮਾਂ ’ਚ 832 ਖਿਡਾਰੀ ਖਿਤਾਬ ਜਿੱਤਣ ਲਈ ਮੈਦਾਨ ’ਚ ਜ਼ੋਰ-ਅਜ਼ਮਾਈ ਕਰਨਗੇ। ਇਨ੍ਹਾਂ 32 ਦੇਸ਼ਾਂ ਦੀਆਂ ਟੀਮਾਂ ’ਚੋਂ 13 ਯੂਰਪੀਨ ਟੀਮਾਂ ਦੇ ਫੁਟਬਾਲਰਾਂ ਦੀ ਗਿਣਤੀ 46 ਪ੍ਰਤੀਸ਼ਤ ਬਣਦੀ ਹੈ।: ਬੈਲਜੀਅਮ ਦੇ ਹੈਜ਼ਾਰਡ ਪਰਿਵਾਰ ਦੇ ਦੋ ਫਰਜੰਦ ਈਡਨ ਹੈਜ਼ਾਰਡ ਤੇ ਥੌਰਗਨ ਹੈਜ਼ਾਰਡ ਰੂਸ ਆਲਮੀ ਫੀਫਾ ਕੱਪ ਤੋਂ ਬਾਅਦ ਕਤਰ-2022 ’ਚ ਵਿਸ਼ਵ ਫੁਟਬਾਲ ਕੱਪ ’ਚ ਦੇਸ਼ ਦੀ ਕੌਮੀ ਟੀਮ ਦੀ ਦੂਜੀ ਵਾਰ ਪ੍ਰਤੀਨਿੱਧਤਾ ਕਰਨਗੇ। ਈਡਨ ਤੇ ਥੌਰਗਨ ਦੀ ਮਾਤਾ ਕਰਿਨੇ ਹੈਜ਼ਾਰਡ ਤੇ ਪਿਤਾ ਥੀਰੀ ਹੈਜ਼ਾਰਡ ਵੀ ਪ੍ਰੋਫੈਸ਼ਨਲ ਲੈਵਲ ’ਤੇ ਘਰੇਲੂ ਫੁਟਬਾਲ ਲੀਗ ਖੇਡਦੇ ਰਹੇ ਹਨ। 31 ਸਾਲਾ ਹੈਜ਼ਾਰਡ ਈਡਨ ਵਿਸ਼ਵ ਕੱਪ ਖੇਡਣ ਵਾਲੀ ਬੈਲਜੀਅਮ ਦੀ ਟੀਮ ਦਾ ਕਪਤਾਨ ਵੀ ਹੈ। ਈਡਨ ਹੈਜ਼ਾਰਡ ਸਟਰਾਈਕਰ ਤੇ ਵਿੰਗਰ ਜਦਕਿ ਛੋਟਾ ਭਰਾ ਥੌੌਰਗਨ ਹੈਜ਼ਾਰਡ ਅਟੈਕਿੰਗ ਮਿੱਡਫੀਲਡਰ ਦੀ ਪੁਜ਼ੀਸ਼ਨ ’ਤੇ ਖੇਡਦਾ ਹੈ।
-: ਆਲਮੀ ਫੁਟਬਾਲ ਕੱਪ ਦੁਨੀਆਂ ’ਚ ਖੇਡੀਆਂ ਜਾਂਦੀਆਂ ਦੂਜੀਆਂ ਸਾਰੀਆਂ ਖੇਡਾਂ ਤੋਂ ਪ੍ਰਸਿੱਧ ਖੇਡ ਵੰਨਗੀ ਹੈ। ਇਸ ਸਮੇਂ ਇਸ ਗਲੋਬਲ ਸੌਕਰ ਟੂਰਨਾਮੈਂਟ ਦੀ ਜਥੇਬੰਦੀ ਫੀਫਾ ਦੇ ਮੈਂਬਰ ਦੇਸ਼ਾਂ ਦੀ ਕੁੱਲ ਗਿਣਤੀ 211 ਹੈ। ਫੁਟਬਾਲ ਦੀ ਸੰਸਥਾ ਫੀਫਾ ਏਨੀ ਤਾਕਤਵਰ ਹੈ ਕਿ ਇਸ ਵਲੋਂ ਮਾਨਤਾ ਪ੍ਰਾਪਤ ਦੇਸ਼ਾਂ ਦੀ ਗਿਣਤੀ ਤਾਂ ਸੰਯੁਕਤ ਰਾਸ਼ਟਰ ਸੰਘ (ਯੂਐਨਓ) ਦੇ 193 ਮੈਂਬਰ ਦੇਸ਼ਾਂ ਦੇ ਮੁਕਾਬਲੇ ਵੀ 18 ਵੱਧ ਹੈ।-: ਦੁਨੀਆਂ ਦੇ 27 ਕਰੋੜ ਲੋਕ ਫੁਟਬਾਲ ਖੇਡਦੇ ਹਨ। ਇਸ ਦਾ ਅਰਥ ਹੈ ਕਿ ਸੰਸਾਰ ’ਚ 25 ਇਨਸਾਨਾਂ ’ਚੋਂ ਇਕ ਫੁਟਬਾਲ ਖਿਡਾਰੀ ਹੈ। ਯੂਰਪ ਤੇ ਅਮਰੀਕਾ ਵਿਚ ਤਾਂ ਹਰ 6 ਵਿਅਕਤੀਆਂ ਵਿਚੋਂ ਇਕ ਫੁਟਬਾਲ ਖੇਡਦਾ ਹੈ।