Integrity Score 100
No Records Found
Thanks for sharing
FIFA WORLD CUP QATAR INTERESTING FACTS - Part 2
ਸੁਖਵਿੰਦਰਜੀਤ ਸਿੰਘ ਮਨੌਲੀ
4. ਮੋਰੱਕੋ ਦੀ ਟੀਮ ’ਚ ਸੈਂਟਰ ਬੈਕ ਦੀ ਪੁਜ਼ੀਸ਼ਨ ’ਤੇ ਖੇਡਣ ਵਾਲੇ ਡਿਫੈਂਡਰ ਨਾਏਫ ਐਗੁਏਰਡ ਵਲੋਂ ਫੀਫਾ ਵਰਲਡ ਕੱਪ ਕਤਰ-2022 ’ਚ ਸੈਲਫ ਗੋਲ ਦਾ ਸੋਕਾ ਆਖਰ ਤੋੜ ਦਿੱਤਾ ਗਿਆ ਹੈ। ਮੋਰੱਕੋ ਦੇ ਸੈਂਟਰ ਬੈਕ ਖਿਡਾਰੀ ਨਾਏਫ ਵਲੋਂ 40ਵੇਂ ਮਿੰਟ ’ਚ ਕੈਨੇਡਾ ਦੀ ਟੀਮ ਨੂੰ ਟੂਰਨਾਮੈਂਟ ਦਾ ਪਹਿਲਾ ਗੋਲ ਗਿਫਟ ਕੀਤਾ ਗਿਆ।
5. ਮੈਕਸੀਕੋ ਦੇ ਵਿਸ਼ਵ ਪ੍ਰਸਿੱਧ ਮੁੱਕੇਬਾਜ਼ ਕੈਨੇਲੋ ਅਲਵਾਰੇਜ ਨੇ ਅਰਜਨਟੀਨੀ ਫੁਟਬਾਲ ਟੀਮ ਦੇ ਕਪਤਾਨ ਮੈਸੀ ਤੋਂ ਮੁਆਫੀ ਮੰਗਦਿਆਂ ਆਪਣੇ ਟਵੀਟ ’ਚ ਉਸ ਦੁਨੀਆਂ ਦਾ ਲਾਸਾਨੀ ਤੇ ਇਮਾਨਦਾਰ ਫੁਟਬਾਲਰ ਕਿਹਾ ਹੈ। ਦਰਅਸਲ ਮੈਕਸੀਕੋ ਨਾਲ ਗਰੁੱਪ ਮੈਚ ’ਚ ਜਿੱਤ ਦਰਜ ਕਰਨ ਤੋਂ ਬਾਅਦ ਅਜਰਨਟੀਨੀ ਚੇਂਜਿੰਗ ਰੂਮ ’ਚ ਮੈਕਸੀਕੋ ਟੀਮ ਦੀ ਜਰਸੀ ਮੈਸੀ ਦੇ ਕੋਲ ਪਈ ਹੋਣ ’ਤੇ ਕੈਨੇਲੋ ਅਲਵਾਰੇਜ ਨੇ ਮੈਸੀ ਨੂੰ ਮੇਹਣਾ ਟਵੀਟ ਕੀਤਾ ਸੀ ਕਿ ਮੈਸੀ ਨੂੰ ਮੈਕਸੀਕੋ ਦੀ ਜਰਸੀ ਦੀ ਇੱਜ਼ਤ ਕਰਨੀ ਚਾਹੀਦੀ ਸੀ। ਇਹ ਮੈਕਸੀਕਨ ਬਾਕਸਰ ਦਾ ਵੱਡਾ ਜਿਗਰਾ ਹੈ ਕਿ ਭਰਮ-ਭੁਲੇਖਾ ਦੂਰ ਹੋਣ ਤੋਂ ਬਾਅਦ ਉਸ ਨੇ ਮੈਸੀ ਤੋਂ ਮੁਆਫੀ ਮੰਗਣ ’ਚ ਜ਼ਰਾ ਵੀ ਸ਼ਰਮ ਮਹਿਸੂਸ ਨਹੀਂ ਕੀਤੀ।
6. ਮੋਰੱਕੋ ਦੀ ਸੌਕਰ ਟੀਮ ਵਲੋਂ ਕਤਰ ਵਿਸ਼ਵ ਕੱਪ ਦਾ ਪ੍ਰੀ- ਕੁਆਟਰਫਾਈਨਲ ਖੇਡਣ ਦੇ ਦਰ ’ਤੇ 36 ਸਾਲ ਬਾਅਦ ਦਸਤਕ ਦਿੱਤੀ ਗਈ ਹੈ। ਰੂਸ-2018 ’ਚ ਉਪ-ਜੇਤੂ ਕਰੋਸ਼ੀਆ ਦੀ ਟੀਮ ਨਾਲ ਮੈਚ ਡਰਾਅ ਖੇਡਣ ਵਾਲੇ ਮੋਰੱਕੋ ਦੇ ਫੁਟਬਾਲਰਾਂ ਨੇ ਬੈਲਜੀਅਮ ਤੇ ਕੈਨੇਡਾ ਦੀਆਂ ਟੀਮਾਂ ’ਤੇ ਜਿੱਤਾਂ ਨਾਲ 7 ਅੰਕ ਹਾਸਲ ਕਰਕੇ ਆਪਣੇ ਗਰੁੱਪ-ਐਫ ’ਚ ਸਿਖਰਲਾ ਸਥਾਨ ਮੱਲਿਆ ਹੈ।