Integrity Score 100
No Records Found
No Records Found
FIFA WORLD CUP QATAR INTERESTING FACTS
ਸੁਖਵਿੰਦਰਜੀਤ ਸਿੰਘ ਮਨੌਲੀ
1. ਮੈਸੀ ਦੀ ਅਰਜਨਟੀਨੀ ਟੀਮ ਨੂੰ ਹਰਾਉਣ ਤੋਂ ਬਾਅਦ ਸਾਊਦੀ ਅਰਬ ਦੀਆਂ ਮਹਿਲਾ ਫੁਟਬਾਲ ਫੈਨਸ ਦਾ ਹੌਸਲਾ ਇਸ ਕਦਰ ਵਿਸ਼ਵਾਸ ਨਾਲ ਭਰ ਗਿਆ ਹੈ ਕਿ ਉਹ ਫੀਫਾ ਵਿਸ਼ਵ ਕੱਪ ਦੇਫੁਟਬਾਲ ਮੈਚ ਵੇਖਣ ਦੀ ਤੁਲਨਾ ਜੀਵਨ ਦੇ ਵੱਡੇ ਦਿਨ ਨਾਲ ਕਰ ਰਹੀਆਂ ਹਨ। ਇਸ ਤੋਂ ਪਹਿਲਾਂ ਸਾਊਦੀ ਅਰਬ ਦੀਆਂ ਮਹਿਲਾਵਾਂ ਨੂੰ ਫੁਟਬਾਲ ਮੈਚ ਵੇਖਣ ਲਈ ਘਰ ਦੇ ਪੁਰਸ਼ ਮੈਂਬਰਾਂ ਤੋਂ ਇਜ਼ਾਜਤ ਲੈਣੀ ਪੈਂਦੀ ਸੀ। ਪਰ ਹੁਣ ਇਹ ਮਹਿਲਾਵਾਂ ’ਤੇ ਲਾਗੂ ਇਹ ਨਿਯਮ ਭੰਗ ਕਰ ਦਿੱਤਾ ਗਿਆ ਹੈ। ਸਾਊਦੀ ਅਰਬ ਵਲੋਂ ਕੌਮਾਂਤਰੀ ਪੱਧਰ ’ਤੇ ਖੇਡਣ ਲਈ ਮਹਿਲਾਵਾਂ ਦੀ ਫੁਟਬਾਲ ਟੀਮ ਵੀ ਤਿਆਰ ਕੀਤੀ ਗਈ ਹੈ। ਇਸ ਤੋਂ ਇਲਾਵਾ ਸਾਊਦੀ ਅਰਬ ਮਹਿਲਾਵਾਂ ਦੀ ਫੁਟਬਾਲ ਦਰਸ਼ਕਾਂ ਵਜੋਂ ਵੱਡੀ ਭਾਗੇਦਾਰੀ ਪਿੱਛੇ ਇਕ ਕਾਰਨ ਇਹ ਵੀ ਹੈ ਕਿਉਂਕਿ ਸਾਊਦੀ ਅਰਬ ਫੀਫਾ ਅੱਗੇ ਵਰਲਡ ਕੱਪ-2030 ਦੀ ਮੇਜ਼ਬਾਨੀ ਦਾ ਦਾਅਵਾ ਪੇਸ਼ ਕਰਨ ਦੀਆਂ ਤਿਆਰੀਆਂ ਕਰ ਰਿਹਾ ਹੈ।
2. ਫੀਫਾ ਵਰਲਡ ਕੱਪ ਕਤਰ-22 ’ਚ ਸੇਨੇਗਲ ਇਕੋ-ਇਕ ਅਫਰੀਕੀ ਦੇਸ਼ ਹੈ, ਜਿਸ ਵਲੋਂ ਆਪਣੇ ਗਰੁੱਪ ’ਚ 6 ਅੰਕਹਾਸਲ ਕਰਕੇ ਪ੍ਰੀ-ਕੁਆਟਰਫਾਈਨਲ ਲਈ ਕੁਆਲੀਫਾਈ ਕੀਤਾ ਗਿਆ ਹੈ। ਸੇਨੇਗਲ ਦੇ ਅਫਰੀਕੀ ਫੁਟਬਾਲਰਾਂ ਨੇ ਗਰੁੱਪ ਮੈਚਾਂ ’ਚ ਮੇਜ਼ਬਾਨ ਕਤਰ ਤੇ ਇਕਵਾਡੋਰ ਦੀਆਂ ਸੌਕਰ ਟੀਮਾਂ ’ਤੇ ਜਿੱਤਾਂ ਦਾ ਸੁਆਦ ਚੱਖਿਆ ਜਦਕਿ ਨੀਦਰਲੈਂਡ ਨਾਲ ਪੂਲ ਮੈਚ ’ਚ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
3. ਫਰਾਂਸ ਸੌਕਰ ਟੀਮ ਦੇ ਪ੍ਰਬੰਧਕਾਂ ਵਲੋਂ ਫੀਫਾ ਕੋਲ ਗੋਲ ਰੱਦ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਕਾਬਲੇਗੌਰ ਹੈ ਕਿ ਟਿਊਨੇਸ਼ੀਆ ਨਾਲ ਖੇਡੇ ਗਰੁੱਪ ਮੈਚ ਦੇ ਦੂਜੇ ਹਾਫ ਤੋਂ ਬਾਅਦ ਇੰਜਰੀ ਟਾਈਮ ’ਚ ਫਰਾਂਸ ਦੇ ਲੈਫਟ ਵਿੰਗਰ ਅਨਟੋਨੀ ਗਰੀਜਮੈਨ ਵਲੋਂ ਕੀਤਾ ਗਿਆ ਗੋਲ ਅੰਪਾਈਰ ਮੈਥੀਊ ਕਾਗਰ ਵਲੋਂ ਰੱਦ ਕਰ ਦਿੱਤਾ ਗਿਆ ਸੀ। ਫਰਾਂਸੀਸੀ ਟੀਮ ਦੇ ਬੁਲਾਰੇ ਦਾ ਕਹਿਣਾ ਹੈ ਕਿ ਗੋਲ ਹੋਣ ਤੋਂ ਬਾਅਦ ਮੈਚ ਮੁੜ ਸ਼ੁਰੂ ਹੋ ਗਿਆ ਸੀ ਪਰ ਰੈਫਰੀ ਵਲੋਂ ਵਿਚਕਾਰ ਮੈਚ ਰੋਕ ਕੇ ਵੀਏਆਰ ਚੈਕ ਕੀਤਾ ਗਿਆ, ਜਿਸ ਤੋਂ ਬਾਅਦ ਵਿਰੋਧੀ ਟੀਮ ’ਤੇ ਕੀਤਾ ਗਿਆ ਗੋਲ ਰੱਦ ਕਰ ਦਿੱਤਾ ਗਿਆ। ਫਰਾਂਸ ਟੀਮ ਦੇ ਤਰਜ਼ਮਾਨ ਦਾ ਕਹਿਣਾ ਹੈ ਕਿ ਨਿਸਮਾਂ ਅਨੁਸਾਰ ਮੈਚ ਸ਼ੁਰੂ ਹੋਣ ਤੋਂ ਬਾਅਦ ਰੈਫਰੀ ਵਲੋਂ ਵੀਏਆਰ ਚੈਕ ਨਹੀਂ ਕੀਤਾ ਜਾ ਸਕਦਾ।