Integrity Score 100
No Records Found
No Records Found
ਫੀਫਾ ਵਰਲਡ ਕੱਪ ਦੀ ਸ਼ੁਰੂਆਤ - History of FIFA World Cup
ਸੁਖਵਿੰਦਰਜੀਤ ਸਿੰਘ ਮਨੌਲੀ
ਫਰਾਂਸੀਸੀ ‘ਜੂੁਲਿਸ ਰੀਮੇ’ ਜੋ ਪੇਸ਼ੇਵਰ ਨਾਮੀਂ ਵਕੀਲ ਸੀ, ਨੂੰ 1920 ’ਚ ਕੌਮਾਂਤਰੀ ਫੁਟਬਾਲ ਸੰਘ ਫੀਫਾ ਦਾ ਪਹਿਲਾ ਪ੍ਰਧਾਨ ਬਣਾਇਆ ਗਿਆ। ਫੁਟਬਾਲ ਦਾ ਵਿਸ਼ਵ-ਵਿਆਪੀ ਕੱਪ ਕਰਾਉਣ ਦਾ ਫੁਰਨਾ ਵੀ ਜੂਲਿਸ ਰੀਮੇ ਨੂੰ ਹੀ ਫੁਰਿਆ ਸੀ। ਜੂਲਿਸ ਰੀਮੇ ਇਸ ਅਹੁਦੇ ’ਤੇ ਲੰਮਾ ਸਮਾਂ 1954 ਤੱਕ ਟਿਕਿਆ ਰਿਹਾ। ਫੀਫਾ ਵਲੋਂ ਫੁਟਬਾਲ ਦੇ ਆਲਮੀ ਖਿਤਾਬ ਦਾ ਨਾਮ ਵੀ ‘ਜੂਲਿਸ ਰੀਮੇ ਫੁਟਬਾਲ ਟਰਾਫੀ’ ਐਡਵੋਕੇਟ ‘ਜੂਲਿਸ ਰੀਮੇ’ ਦੇ ਨਾਮ ਨਾਲ ਮੇਲ ਕੇ ਹੀ ਰੱਖਿਆ ਗਿਆ।
ਫੁਟਬਾਲ ਖੇਡ ਦੀ ਆਲਮੀ ਸਰਦਾਰੀ ਦਾ ਚਿੰਨ੍ਹ ਨੌਂ ਪੌਂਡ ਸ਼ੁੱਧ ਸੋਨੇ ਦਾ ਫੁਟਬਾਲ ਕੱਪ, ਜਿਸ ਦਾ ਨਾਮ ‘ਜੂਲਿਸ ਰੀਮੇ ਫੁਟਬਾਲ ਟਰਾਫੀ’ ਹੈ। ਇਸ ਚਲੰਤ ਟਰਾਫੀ ਨੂੰ ਪ੍ਰਸਿੱਧ ਮੂਰਤੀਕਾਰ ‘ਅਬੈ ਲੈਪਲੂ’ ਨੇ ਡਿਜ਼ਾਇਨ ਕੀਤਾ ਹੈ। ਫੀਫਾ ਦੀ ਇਹ ਵਾਅਦਾ ਸੀ ਕਿ ਜਿਹੜਾ ਮੁਲਕ ਫੀਫਾ ਫੁਟਬਾਲ ਕੱਪ ’ਚ ਪਹਿਲਾਂ ਤਿੰਨ ਜਿੱਤਾਂ ਦਰਜ ਕਰੇਗਾ, ਇਹ ਚਲੰਤ ਟਰਾਫੀ ਸਦਾ ਲਈ ਉਸ ਟੀਮ ਨੂੰ ਸੌਂਪ ਦਿੱਤੀ ਜਾਵੇਗੀ। ਇਸ ਕਰਕੇ ਮੈਕਸਿਕ-1970 ਦੇ ਵਿਸ਼ਵ ਫੁਟਬਾਲ ਕੱਪ ਦੌਰਾਨ ਇਹ ਸੌਕਰ ਟਰਾਫੀ ਆਲਮੀ ਸੌਕਰ ਕੱਪ ’ਚ ਜਿੱਤਾਂ ਦੀ ਹੈਟਰਿਕ ਮਾਰਨ ਵਾਲੇ ਦੇਸ਼ ਬਰਾਜ਼ੀਲ ਨੂੰ ‘ਜੂਲਿਸ ਰੀਮੇ ਫੁਟਬਾਲ ਟਰਾਫੀ’ ਪੱਕੇ ਤੌਰ ’ਤੇ ਸੌਂਪ ਦਿੱਤੀ ਗਈ। ਕਾਬਲਗੌਰ ਹੈ ਕਿ ਬਰਾਜ਼ੀਲੀ ਟੀਮ ਨੇ 1970 ਆਲਮੀ ਕੱਪ ਦਾ ਖਿਤਾਬ ਆਪਣੇ ਨਾਮ ਕਰਕੇ ਇਸ ਵਕਾਰੀ ਮੁਕਾਬਲੇ ’ਚ ਜਿੱਤਾਂ ਦੀ ਤਿੱਕੜੀ ਜਮਾਈ ਸੀ। ਇਸ ਤੋਂ ਬਾਅਦ ਜਰਮਨੀ-1974 ’ਚ ਜਦੋਂ ਮੇਜ਼ਬਾਨ ਟੀਮ ਨੇ ਹਾਲੈਂਡ ਨੂੰ 2-1 ਨਾਲ ਹਰਾਉਣ ਸਦਕਾ ਵਿਸ਼ਵ ਫੁਟਬਾਲ ਦਾ ਖਿਤਾਬ ਆਪਣੇ ਨਾਮ ਕੀਤਾ ਤਾਂ ਜਰਮਨੀ ਨੂੰ ‘ਸਿਲਿਵਯੋ ਗਜ਼ਾਨੀਆ ਟਰਾਫੀ’ ਪ੍ਰਦਾਨ ਕੀਤੀ ਗਈ।
FIFA World Cup Qatar
Jules Rimet