Integrity Score 100
No Records Found
No Records Found
Interesting facts about FIFA World Cup - Part 3
ਸੁਖਵਿੰਦਰਜੀਤ ਸਿੰਘ ਮਨੌਲੀ
-: ਇੰਟਰਨੈਸ਼ਨਲ ਓਲੰਪਿਕ ਕਮੇਟੀ ਵਿਚ ਵੀ ਫੀਫਾ ਦੀ ਪੂਰੀ ਚੱਲਦੀ ਹੈ। ਇਹ ਫੀਫਾ ਦੀ ਸਟਰੈਂਥ ਕਰਕੇ ਹੀ ਹੈ ਕਿ ਓਲੰਪਿਕ ਗੇਮਾਂ ’ਚ ਅੰਡਰ-23 ਉਮਰ ਵਰਗ ਦੀਆਂ ਟੀਮਾਂ ਹੀ ਮੈਦਾਨ ’ਚ ਖੇਡਦੀਆਂ ਹਨ। ਹਰ ਟੀਮ ’ਚ 23 ਸਾਲ ਤੋਂ ਵੱਧ ਉਮਰ ਦੇ ਸਿਰਫ ਚਾਰ ਖਿਡਾਰੀ ਹੀ ਖੇਡ ਸਕਦੇ ਹਨ। ਫੀਫਾ ਵਲੋਂ ਆਈਓਸੀ ’ਤੇ ਆਪਣਾ ਫੈਸਲਾ ਇਸ ਕਰਕੇ ਠੋਸਿਆ ਗਿਆ ਹੈ ਤਾਂ ਜੋ ਵਿਸ਼ਵ ਫੁਟਬਾਲ ਕੱਪ ਅਜਿਹੇ ਗਲੋਬਲ ਮੁਕਾਬਲੇ ਨੂੰ ਕੋਈ ਆਂਚ ਨਾ ਆਵੇ।
-: 1930 ਦਾ ਪਹਿਲਾ ਸੰਸਾਰ ਫੁਟਬਾਲ ਕੱਪ ਆਪਣੇ-ਆਪਣੇੇ ਦੇਸ਼ਾਂ ’ਚ ਕਰਵਾਉਣ ਲਈ ਉਰੂਗੁਏ, ਇਟਲੀ, ਹਾਲੈਂਡ, ਸਪੇਨ ਅਤੇ ਸਵੀਡਨ ਨੇ ਫੀਫਾ ਨੂੰ ਆਪਣੀਆਂ ਪੇਸ਼ਕਸ਼ਾਂ ਭੇਜੀਆਂ ਸਨ ਪਰ ਫੀਫਾ ਦੇ ਖੇਡ ਪ੍ਰਸ਼ਾਸਨ ਵਲੋਂ ਉਰੂਗੁਏ ਨੂੰ ਫੁਟਬਾਲ ਦਾ ਪਲੇਠਾ ਕੱਪ ਕਰਵਾਉਣ ਦੀ ਮੇਜ਼ਬਾਨੀ ਦੀ ਹਰੀ ਝੰਡੀ ਦਿੱਤੇ ਜਾਣ ਤੋਂ ਬਾਅਦ ਇਟਲੀ, ਸਪੇਨ, ਹਾਲੈੈਂਡ ਅਤੇ ਸਵੀਡਨ ਨੇ ਆਪਣੀਆਂ ਟੀਮਾਂ ਉਰੂਗੁਏ ਖੇਡਣ ਨਹੀਂ ਭੇਜੀਆਂ ਅਤੇ ਪਹਿਲਾ ਹੀ ਫੀਫਾ ਵਿਸ਼ਵ ਫੁਟਬਾਲ ਕੱਪ ਖੇਡਣ ਦਾ ਬਾਈਕਾਟ ਕਰ ਦਿੱਤਾ।
-: ਰੂਸ-2018 ਤੱਕ 21 ਵਰਲਡ ਫੁਟਬਾਲ ਕੱਪ ਖੇਡਣ ਵਾਲੇ ਵੱਖ-ਵੱਖ ਦੇਸ਼ਾਂ ਦੇ 7829 ਖਿਡਾਰੀਆਂ ’ਚੋਂ ਸਭ ਤੋਂ ਜ਼ਿਆਦਾ ਵੱਧ 95 ਫੁਟਬਾਲਰ ਮੋਂਟੇਵੀਡੀਓ (ਉਰੂਗੁਏ) ’ਚ ਪੈਦਾ ਕਰਨ ਵਾਲੀ ਜਰਖੇਜ਼ ਧਰਤੀ ਹੈ ਜਦਕਿ ਮੈਕਸੀਕੋ ਸਿਟੀ (ਮੈਕਸੀਕੋ) ਤੋਂ 72, ਬਿਊਨਸ ਆਈਰਸ (ਅਰਜਨਟੀਨਾ) ਤੋਂ 66 ਤੇ ਰੀਓ ਡੀ ਜਨੇਰੀਓ (ਬਰਾਜ਼ੀਲ) ਨੇ 63 ਫੁਟਬਾਲ ਖਿਡਾਰੀ ਵਿਸ਼ਵ ਫੁਟਬਾਲ ਨੂੰ ਦੇਣ ’ਚ ਵੱਡਾ ਯੋਗਦਾਨ ਪਾਇਆ ਹੈ।
Photo credit - Wikipedia